ਜਿੱਥੇ ਪੰਜਾਬੀ ਨੌਜਵਾਨਾਂ 'ਚ ਪਿੱਛਲੇ ਕੁੱਝ ਸਮੇਂ ਤੋਂ ਵਿਦੇਸ਼ ਜਾਣ ਦ ਰੁਝਾਨ ਵੱਧ ਗਿਆ ਸੀ | ਹੁਣ ਉੱਥੇ ਹੀ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ | ਜੀ ਹਾਂ, ਹੁਣ ਕੈਨੇਡਾ 'ਚ ਵੱਸਦੇ ਪੰਜਾਬੀ ਵਾਪਿਸ ਪੰਜਾਬ ਆਉਣਾ ਚਾਹੁੰਦੇ ਹਨ | ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤੀ ਏਜੰਸੀਆਂ 'ਤੇ ਖ਼ਾਲਿਸਤਾਨੀ ਸਮਰੱਥਕ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਇਲਜ਼ਾਮ ਲਗਾਉਣ ਪਿੱਛੋਂ ਭਾਰਤ ਤੇ ਕੈਨੇਡਾ ਵਿਚਕਾਰ ਤਲਖ਼ੀ ਪੈਦਾ ਹੋ ਗਈ | ਇਸਦੇ ਚਲਦਿਆਂ ਹੀ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਸਨ | ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਕਹਿਣਾ ਸੀ ਕਿ ਉਹਨਾਂ ਦੇ ਡਿਪਲੋਮੈਟਸ ਨੂੰ ਕੈਨੇਡਾ 'ਚ ਖ਼ਤਰਾ ਹੈ, ਜਿਸ ਕਾਰਨ ਉਹਨਾਂ ਨੇ ਇਹ ਫ਼ੈਸਲਾ ਲਿਆ ਹੈ |
.
Punjabi people left Canada and started coming to Punjab, saying, 'Now they will never come back to Canada!'
.
.
.
#canadanews #canadavisa #punjabiyouth